Jago Media News ਜਾਗੋ ਮੀਡੀਆ ਨਿਊਜ਼

News & Media Website

Mainstream Media

1:04
ਜਸਟਿਨ ਟਰੂਡੋ ਨੇ ਆਪਣੇ ਸਾਥੀ ਮੰਤਰੀ ਹਰਜੀਤ ਸਿੰਘ ਸੱਜਣ ਦੀ ਇਜ਼ੱਤ ਰੱਖ ਵਖਾਈ ਹੈ - ਭਾੲੀ ਗਜਿੰਦਰ ਸਿੰਘ ---------- ਇਹ ਹੈ ਇੱਕ ਸਹੀ ਲੀਡਰ ਵਾਲਾ ਰਵਈਆ, ਤੇ ਨਿਸ਼ਾਨੀ ਕਨੇਡੀਅਨ ਪ੍ਰੈਸ ਵਿੱਚ ਇੱਕ ਖਬਰ ਛਪੀ ਹੈ ਕਿ ਜਸਟਿਨ ਟਰੂਡੋ ਐਸੇ ਕਿਸੇ ਇੰਡੀਅਨ ਲੀਡਰ ਨੂੰ ਨਹੀਂ ਮਿਲਣਗੇ, ਜੋ ਖਾਲਿਸਤਨੀ ਲਹਿਰ ਬਾਰੇ ਵਿਵਾਦ ਦੇ ਪਿੱਛੇ ਸਨ …..। ਖਬਰ ਦਾ ਸਿੱਦਾ ਮਤਲਬ ਇਹ ਬਣਦਾ ਹੈ ਕਿ ਉਹ ਅਮਰਿੰਦਰ ਸਿੰਘ ਨੂੰ ਨਹੀਂ ਮਿਲਣਗੇ, ਕਿਓਂਕਿ ਉਸ ਨੇ ਕਨੇਡੀਅਨ ਮਨਿਸਟਰ ਹਰਜੀਤ ਸਿੰਘ ਸੱਜਣ ਉਤੇ ਖਾਲਿਸਤਾਨ ਦਾ ਹਾਮੀ ਹੋਣ ਦਾ ਇਲਜ਼ਾਮ ਲਗਾ ਕੇ ਮਿਲਣੋ ਇਨਕਾਰ ਕੀਤਾ ਸੀ । ਇਹ ਹੈ ਇੱਕ ਸਹੀ ਲੀਡਰ ਵਾਲਾ ਰਵਈਆ, ਤੇ ਨਿਸ਼ਾਨੀ । ਇਹ ਦੇਖਣਾ ਬਾਕੀ ਹੈ ਕਿ ਇਸ ਸਟੇਟਮੈਂਟ ਤੋਂ ਬਾਦ ਪਰਦੇ ਪਿੱਛੇ ਕੀ ਡਿਪਲੋਮੇਸੀ ਚੱਲਦੀ ਹੈ …….। ਇਹ ਫੈਸਲਾ ਕਾਇਮ ਰਹਿੰਦਾ ਹੈ, ਜਾਂ ਇਸ ਨੂੰ ਬਦਲਵਾਣ ਲਈ ਹੱਥ ਪੈਰ ਮਾਰੇ ਜਾਂਦੇ ਹਨ । ਕੁੱਝ ਵੀ ਹੋਵੇ ਜਸਟਿਨ ਟਰੂਡੋ ਨੇ ਆਪਣੇ ਸਾਥੀ ਮੰਤਰੀ ਦੀ ਇਜ਼ੱਤ ਰੱਖ ਵਖਾਈ ਹੈ । ਹਰਜੀਤ ਸਿੰਘ ਸੱਜਣ ਖਾਲਿਸਤਾਨ ਦਾ ਹਾਮੀ ਹੈ, ਜਾਂ ਨਹੀਂ, ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਇੱਕ ਆਜ਼ਾਦ ਮੁਲਕ ਦੇ ਉੱਚ ਅਹੁਦੇ ਉਤੇ ਪਹੁੰਚੇ ਸਿੱਖ ਦੀ ਇਜ਼ੱਤ ਕਰਦੇ ਹਾਂ । ਸਾਡੇ ਲਈ ਇੰਨਾ ਹੀ ਕਾਫੀ ਹੈ ਕਿ ਉਸ ਮੁਲਕ ਕਨੇਡਾ ਵਿੱਚ ਸਿੱਖਾਂ ਉਤੇ, ਕੇਵਲ ਵਿਚਾਰਾਂ ਕਰ ਕੇ ਭਾਰਤ ਵਾਂਗ ਜ਼ੁਲਮ ਨਹੀਂ ਹੁੰਦੇ । ਗਜਿੰਦਰ ਸਿੰਘ, ਦਲ ਖਾਲਸਾ । ੧੬.੨.੨੦੧੮ Trudeau won't meet with Indian leader behind Sikh separatist controversy By Mia Rabson, The Canadian Press Posted: Feb 15, 2018 8:26 PM ET Last Updated: Feb 15, 2018 8:35 PM ET Prime Minister Justin Trudeau will not meet with the Indian politician who has publicly accused members of Trudeau's cabinet of being connected to the Sikh separatist movement. Despite Indian media reports that Punjab Chief Minister Amarinder Singh is to be Trudeau's tour guide at the Golden Temple in Amritsar during a state visit to India that begins Sunday, officials in the Prime Minister's Office say no meeting is planned. "We have nothing planned with him at this time," said one Canadian official, speaking anonymously because they weren't authorized to discuss details of the trip publicly. The Hindustan Times, the largest English daily newspaper in India, reported Singh was to accompany Trudeau to the temple and a nearby museum. Last year, Singh refused to meet with Defence Minister Harjit Sajjan, accusing him of supporting the pro-Khalistani movement, which advocates for an independent Sikh state. Earlier this month, Singh told Outlook Indiamagazine that "there seems to be evidence that there are Khalistani sympathizers in Trudeau's cabinet." ………………..
6 days ago
2:46
#dhunda #khalastan ਸ. ਸਰਬਜੀਤ ਸਿੰਘ ਜੀ ਧੂੰਦਾ, ਤੇਰਾ ਚੈਲੰਜ ਸਵੀਕਾਰਦਾ ਹਾਂ.... ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥ 1. ਅੱਜ ਮਿਤੀ 16 ਫਰਵਰੀ 2018 ਨੂੰ ਆਪ ਜੀ ਦਾ "ਖ਼ਾਲਸਤਾਨ" ਨਿਮਿਤ ਪ੍ਰਵਚਨ ਬਹੁਤ ਧਿਆਨ ਨਾਲ ਸੁਣਿਆਂ ਹੈ। ਕੁਤੁਬਮਿਨਾਰ ਦੇ ਨੇੜੇ, ਨੱਖ਼ਾਸ ਖ਼ਾਨੇ ਦਾ ਉਹ ਦ੍ਰਿਸ਼ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਪ੍ਰਤੱਖ ਕਰ ਦਿਖਾਇਆ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ "ਨਾਨਕਸ਼ਾਹੀ ਖ਼ਾਲਸਾ ਰਾਜ" ਕਾਇਮ ਕਰਨ ਦੇ ਜੁਰਮ ਵਿਚ ਕੁੱਝ ਆਪਣਿਆਂ ਦੀ ਹੀ ਗ਼ੱਦਾਰੀ ਨਾਲ; ਦਿੱਲੀ ਤਖ਼ਤ ਨੇ "ਸਰਕਾਰ ਏ ਖ਼ਾਲਸਾ" ਦੇ ਪਹਿਲੇ ਲੋਕ ਸਮਰਾਟ ਦੇ ਪੁੱਤਰ ਦਾ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਤੁੰਨਿਆਂ ਸੀ। ਤੁਹਾਡੇ ਬੋਲ ਮੇਰੇ ਜਿਸਮ ਵਿਚ ਉਵੇਂ ਹੀ ਤੁੰਨੇ ਗਏ ਹਨ...... ਸਿੱਖੀ ਸਰੂਪ ਵਿਚ, ਸਿੱਖ ਸੰਗਤਾਂ ਦੇ ਸਨਮੁੱਖ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਤੁਸੀਂ ਅਬਦਾਲੀਏ, ਨਾਦਰੀ, ਜਕਰੀਏ, ਬਾਈ ਧਾਰੀ ਹਿੰਦੂਵਾਣੇ, ਨੈਹਿਰੂ-ਪਟੇਲ-ਗਾਂਧੀ, ਇੰਦਰਾਨੀ-ਰਿਬੇਰੀਓ ਤੇ ਗਿੱਲ ਵਰਗੇ ਦੂਸ਼ਣ ਲਾ ਕੇ ਸਿੱਖ ਧਰਮ, ਖ਼ਾਲਸਾ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਫਿਰ ਹਾਕਮੀ ਤਾਕਤ ਨਾਲ ਜੂਨ ਚੁਰਾਸੀ ਵਾਂਗ ਹੀ ਇਹ ਚੌਥਾ ਘੱਲੂਘਾਰਾ ਪਰ ਗਹਿਰਾ ਵਿਚਾਰਧਾਰਕ, ਸਿਧਾਂਤਕ, ਸੰਕਲਪੀ ਅਤੇ ਖ਼ਾਲਸਾਈ ਤਖ਼ਤ-ਧਰਮ ਦੀ ਮੌਲਿਕ ਸੋਚ ਤੇ ਕਰਾਰਾ ਦੁਸ਼ਮਣੀ ਹਮਲਾ ਕੀਤਾ ਹੈ। 2. ਕਸੂਰ ਤੁਹਾਡਾ ਨਹੀਂ ਉਨ੍ਹਾਂ ਹੀ 'ਖ਼ਾਲਿਸਤਾਨੀਆਂ' ਦਾ ਹੈ ਜਿਨ੍ਹਾਂ ਸੰਸਾਰ ਭਰ ਅਤੇ ਭਾਰਤ ਵਿਚ ਤੁਹਾਡੀਆਂ ਸਟੇਜਾਂ ਲਵਾਈਆਂ ਤੇ ਤੁਹਾਨੂੰ ਦਸ਼ਮਲਵ(.) ਤੋਂ ਬਾਅਦ ਦਸ ਸਿਫ਼ਰਾਂ ਦੀ ਗਰਦੋਰੀ ਦਾ ਮਾਲਕ ਬਣਾ ਕੇ "ਧਰਮ ਦੀ ਹਿੱਕ" ਤੇ ਬਿਠਾ ਦਿੱਤਾ; ਅੱਜ ਤੁਸੀਂ ਉਨ੍ਹਾਂ ਸਭਨਾਂ ਦੇ ਮੂੰਹ ਤੇ ਉਨ੍ਹਾਂ ਦੀ ਦਸ ਮਰਲਿਆਂ ਦੀ ਔਕਾਤ ਦਾ ਛਿੱਤਰ ਅਜਿਹਾ ਮਾਰਿਆਂ ਹੈ ਕਿ ਜੋ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਔਲਾਦ ਨੂੰ ਵੀ ਰਹਿੰਦੀ ਜ਼ਿੰਦਗੀ ਰੋਜ਼ਾਨਾ ਸ਼ੀਸ਼ੇ ਵਿਚ ਗੱਲ ਤੇ ਦੀਖਿਆ ਕਰੇਗਾ। ਆਪਣੇ ਇਸ ਆਚਰਨ, ਮਨੋਬਿਰਤੀ, ਧੁਰ ਜ਼ਮੀਰ ਦੀ ਔਕਾਤ ਨੂੰ ਪ੍ਰਗਟ ਕਰਨ ਲਈ ਮੈਂ ਤੁਹਾਡਾ ਸ਼ੁਕਰੀਆ ਕਰਦਾ ਹਾਂ। 3. ਖ਼ਾਲਸੇ ਦਾ ਖਾ ਕੇ ਤੇ ਖ਼ਾਲਸੇ ਦੇ ਹੀ ਜਿਗਰ ਵਿਚ 'ਚਾਣਕਿਆਈ ਛੁਰੀ ਖੁਬ੍ਹੋ' ਕੇ; ਦਿੱਲੀ ਤਖ਼ਤ ਅਤੇ ਖ਼ਾਲਸੇ ਦੇ ਦੁਸ਼ਮਣਾਂ ਦੇ ਤਾਨ ਨਾਲ ਤੁਸੀਂ ਜਿਹੜੀ ਭਾਜੀ ਪਾਈ ਹੈ ਦਾਸ ਉਸ ਨੂੰ ਸੰਪੂਰਨ ਹੋਸ਼ ਅਤੇ ਸੁਰਤ ਨਾਲ ਬੋਚਦਾ ਹੈ। ਤੁਸੀਂ; 3.1 "ਖ਼ਾਲਸਤਾਨ" ਦੀ ਹੋਂਦ ਤੇ ਪ੍ਰਸ਼ਨ ਕੀਤਾ ਹੈ, 3.2 "ਖ਼ਾਲਸਤਾਨ" ਦੀ ਵਿਉਂਤ ਪੁੱਛੀ ਹੈ, 3.3 "ਖ਼ਾਲਸਤਾਨ" ਦੀ ਪਲਾਨਿੰਗ ਪੁੱਛੀ ਹੈ 3.4 "ਖ਼ਾਲਸਤਾਨੀਆਂ" ਦੀ ਦਸ ਮਰਲਿਆਂ ਦੀ ਔਕਾਤ ਪੁੱਛੀ ਹੈ 3.5 "ਖ਼ਾਲਸਤਾਨ" ਦੀ ਸੰਭਾਲ ਸਿੱਖ ਕਿਵੇਂ ਕਰਨਗੇ ਦਾ ਸਮੁੱਚੀ ਕੌਮ ਅਤੇ ਪੰਥ ਦਾ ਚੰਗਾ ਮੌਜੂ ਉਡਾਉਂਦੇ ਹੋਏ ਸਵਾਲ ਚੁੱਕਿਆ ਹੈ 3.6 "ਖ਼ਾਲਸਤਾਨੀ" ਟੱਬਰਾਂ ਦੀਆਂ ਔਰਤਾਂ ਤੇ ਕਮੀਨਗੀ ਦੀ ਹੱਦ ਤੋਂ ਵੀ ਥੱਲੇ ਲੱਥ ਕੇ ਟਿੱਪਣੀ ਕੀਤੀ ਹੈ ਤੇ ਸਵਾਲ ਦਾਗਿਆ ਹੈ 3.7 "ਖ਼ਾਲਸਤਾਨ" ਲਈ ਸੰਘਰਸ਼ੀ ਧਿਰਾਂ ਨੂੰ ਮਾਵਾਂ ਦੇ ਪੁੱਤ ਮਰਵਾਉਣ ਵਾਲੇ ਦਾ ਖ਼ਿਤਾਬ ਦਿੱਤਾ ਹੈ, 3.8 "ਖ਼ਾਲਸਤਾਨ" ਹਿਤ ਸੰਘਰਸ਼ੀ ਯੋਧਿਆ ਨੂੰ ਮੰਤਰੀ ਪਦ ਦਾ ਗ਼ਰਜ਼ੀ ਆਪਾ ਮਾਰੂ ਤੇ ਭਰਾ ਮਾਰੂ ਖ਼ਾਨਾ-ਜੰਗੀ ਜਾਂ ਜਰਾਇਮ-ਪੇਸ਼ਾ ਲੋਕ (ਭਾਰਤੀ ਗ੍ਰਹਿ ਮੰਤਰੀ ਸਰਦਾਰ ਪਟੇਲ ਵਾਕਨ) ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ, 3.9 ਆਪਣੇ ਬੱਚੇ ਬਾਹਰ ਸੈੱਟ ਕਰਨ ਦਾ ਇਲਜ਼ਾਮ ਲਾਇਆ ਹੈ, ਜਿਨ੍ਹਾਂ ਪਾਸ ਬਹਾਰ ਜਾ ਕੇ ਰਹਿੰਦੇ ਤੇ ਜਿਨ੍ਹਾਂ ਤੋਂ ਖਾਂਦੇ ਹੋ 3.10 "ਖ਼ਾਲਸਤਾਨ" ਬਣਾ ਕੇ ਪੰਥ ਦਾ ਕੀ ਭਲਾ ਕਰ ਦੇਣਗੇ ਦਾ ਇਲਜ਼ਾਮ ਲਾਇਆ ਹੈ। 3.11 ਤੁਸੀਂ 'ਕੌਮੀ ਪੱਧਰ' ਤੇ ਸਿੱਖਾਂ ਨੂੰ ਸਮਾਜਿਕ, ਧਾਰਮਿਕ, ਆਰਥਿਕ, ਵਿਦਿ‍ਅਕ, ਇਖ਼ਲਾਕੀ, ਰਾਜਨੀਤਕ ਅਤੇ ਪ੍ਰਬੰਧਕੀ ਅਰਥਾਤ ਹਰ ਆਧਾਰ ਤੇ 'ਨਖਿੱਧ ਲੋਕ ਸਾਬਤ ਕੀਤਾ ਹੈ' ਅਤੇ ਅਜਿਹਾ ਦਰਸਾਇਆ ਹੈ ਕਿ ਜਿਵੇਂ ਖ਼ਾਲਸਤਾਨੀ ਨਾਲਾਇਕ ਅਤੇ ਸੁੱਧ-ਬੁੱਧ ਹੀਣੇ ਲੋਕ ਹਨ। 4. ਤੁਹਾਡੇ ਲਾਏ ਗਏ ਇਨ੍ਹਾਂ ਦੂਸ਼ਣਾਂ ਸਬੰਧੀ "ਜਿੱਥੇ ਤੁਸੀਂ ਚਾਹੋ, ਜਦੋਂ ਚਾਹੋ, ਤੁਹਾਡੀਆਂ ਸ਼ਰਤਾਂ ਤੇ ਸੰਗਤਾਂ ਵਿਚ ਸਿਰਫ਼ ਤੁਹਾਡੇ ਨਾਲ ਦਾਸ ਸਿੱਧਾ ਸੰਵਾਦ ਕਰਨ ਲਈ ਤਿਆਰ ਹੈ" । ਜਿਸ ਵਿਚ ਕਿਸੇ ਹੋਰ ਦਾ ਕੋਈ ਦਖ਼ਲ ਨਹੀਂ ਹੋਵੇਗਾ । ਸਮੁੱਚੀ ਵਿਚਾਰ ਦੋਹਾਂ ਵਿਚ ਅਨੁਸ਼ਾਸਨੀ ਤਰੀਕੇ ਨਾਲ 'ਸੰਵਾਦ' ਦੀ ਮਰਿਆਦਾ ਵਿਚ ਕੀਤੀ ਜਾਵੇਗੀ। ਤੁਸੀਂ ਆਪਣੇ ਦੂਸ਼ਣਾਂ ਨੂੰ ਸਾਬਤ ਕਰਨ ਲਈ ਦਸਤਾਵੇਜ਼ ਲਿਆਉਣੇ ਤੇ ਦਾਸ ਆਪਣੀ ਗੱਲ ਦੇ ਪ੍ਰਮਾਣ ਪੇਸ਼ ਕਰੇਗਾ। ਇਹ ਜਲਦ ਹੋ ਜਾਣਾ ਚਾਹੀਦਾ ਹੈ। ਵੀਡੀਓ ਤੇ ਦਿੱਤਾ ਤੁਹਾਡਾ ਨੰਬਰ 9855598851 ਤੇ ਕੋਈ ਸੰਪਰਕ ਸੰਭਵ ਨਹੀਂ ਹੋਇਆ। ਮੇਰਾ ਨੰਬਰ 8847217312 ਹੈ। ਇਸੇ ਤੇ ਹੀ ਮੇਰਾ ਵ੍ਹਟਸਐਪ ਵੀ ਚੱਲਦਾ ਹੈ। ਮੈਂ ਤੁਹਾਨੂੰ ਰੋਜ਼ਾਨਾ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਰਹਾਂਗਾ। ਅਤਿੰਦਰ ਪਾਲ ਸਿੰਘ ਖ਼ਾਲਸਤਾਨੀ, ਸਾਬਕਾ ਐਮ.ਪੀ. ਜਪੁ-ਘਰ, ਭਾਦਸੋਂ ਰੋਡ, ਪਿੰਡ ਜੱਸੋਵਾਲ, ਡਾਕਘਰ ਸਿੱਧੂਵਾਲ ਪਟਿਆਲਾ 147006 ਈਮੇਲ: [email protected]
6 days ago