Sardarian Trust Punjab - ਸਰਦਾਰੀਆਂ ਵਾਲੇ

Religious Organization

Contact Us For Turban Training Camps in your City/Village : www.Dastarsira.com


ਸਰਦਾਰੀਆਂ ਟਰੱਸਟ ਵੱਲੋਂ ਦਸਤਾਰ ਸਿਖਲਾਈ ਕੈਂਪ ਹਰ ਪਿੰਡ ਅਤੇ ਸ਼ਹਿਰ ਵਿਚ ਲਗਾਏ ਜਾ ਰਹੇ ਹਨ ਜਿਸ ਵਿਚ ਅਨੇਕਾਂ ਹੀ ਨੌਜਵਾਨ ਸਰਦਾਰ ਬਣ ਰਹੇ ਹਨ ਇਹ ਕੈਂਪਾਂ ਦੀ ਸੇਵਾ ਸਾਡੇ ਟਰੱਸਟ ਵੱਲੋਂ ਨਿਸ਼ਕਾਮ ਕੀਤੀ ਜਾਂਦੀ ਹੈ ਅਸੀਂ ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾ ਕੇ ਜਿਹੜੇ ਬੱਚਿਆਂ ਨੇ ਕਦੀ ਸਿਰ ਤੇ ਪੱਗ ਦਾ ਲੜ ਧਰ ਕੇ ਨਹੀਂ ਦੇਖਿਆ ਉਨ੍ਹਾਂ ਬੱਚਿਆਂ ਨੂੰ ਅਸੀਂ ਸ਼ਰਤੀਆ ਸੋਹਣੀ ਪੇਚਾਂ ਵਾਲੀ ਪੱਗ ਸਿਖਾਉਣ ਦੀ ਸਮਰੱਥਾ ਰੱਖਦੇ ਹਾਂ। ਅਸੀਂ ਕੈਂਪ'ਚ ਭਾਗ ਲੈ ਰਹੇ ਹਰ ਨੌਜਵਾਨ ਨੂੰ ਦਸਤਾਰ ਸਿਖਲਾਈ ਦੀ ਵੀਡੀਓ ਸੀ. ਡੀਜ ਵੀ ਮੁਫ਼ਤ ਦੇ ਰਹੇ ਹਾਂ। ਕੈਂਪਾਂ'ਚ ਨੌਜਵਾਨਾਂ ਵਿਚ ਦਸਤਾਰ ਸਿੱਖਣ ਦਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਦੇ ਸਮੇਂ ਵਿਚ ਹਰ ਕੇਸਾਧਾਰੀ ਨੌਜਵਾਨ ਦੀ ਇਕ ਮਜਬੂਰੀ ਬਣ ਚੁੱਕੀ ਹੈ ਜਿਸ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ +2 ਕਲਾਸ ਤੋਂ ਬਾਅਦ ਜਦੋਂ ਨੌਜਵਾਨ ਹੋ ਚੁੱਕਾ ਬੱਚਾ ਕਾਲਜ'ਚ ਦਾਖਲਾ ਲੈਂਦਾ ਹੈ ਤਾਂ ਉਸ ਨੂੰ ਸੋਹਣੀ ਪੱਗ ਬੰਨ੍ਹਣੀ ਨਹੀਂ ਆਉਂਦੀ ਸੀ ਤੇ ਮਾੜੀ ਪੱਗ ਉਹ ਬੰਨ੍ਹਣੀ ਨਹੀਂ ਚਾਹੁੰਦਾ।ਇਸੇ ਮਜ਼ਬੂਰੀ ਤਹਿਤ ਨੌਜਵਾਨ ਕੇਸ ਹੀ ਕਟਵਾ ਲੈਂਦੇ ਹਨ। ਜੋ ਪੱਗਾਂ ਦੇ ਨਾਮ ਤੇ ਦੁਕਾਨਾਂ ਖੋਲ੍ਹ ਕੇ ਬੈਠੇ ਹਨ ਉਹ ਕਿਸੇ ਨੂੰ ਕੁਝ ਦੱਸਣ ਨੂੰ ਤਿਆਰ ਨਹੀਂ ਹਨ ਪਰ ਪੱਗ ਬੰਨਣੀ ਸਿਖਾਉਣ ਦੇ ਨਾਮ ਤੇ ਮੋਟੀ ਕਮਾਈ ਕਰ ਰਹੇ ਹਨ। ਸਾਡੇ ਕੈਂਪਾਂ ਦੀ ਬੁਕਿੰਗ 3 ਮਹੀਨੇ ਐਡਵਾਂਸ ਚੱਲ ਰਹੀ ਹੈ ।ਇਹ ਸੇਵਾ ਅਸੀਂ ਪਿਛਲੇ 3 ਸਾਲ ਤੋਂ ਨਿਭਾ ਰਹੇ ਹਾਂ ਅਤੇ ਸਾਡਾ ਕੰਮ ਤੁਸੀਂ ਸਾਡੇ ਇਸ ਪੇਜ ਦੀ ਐਲਬਮ'ਚ ਜਾ ਕੇ ਦੇਖ ਸਕਦੇ ਹੋ ਅਸੀਂ ਅੱਜ ਤਕ 200 ਤੋਂ ਵਧ ਕੈਂਪ ਲਗਾ ਚੁੱਕੇ ਹਾਂ।ਤੁਸੀਂ ਇਸ ਪੇਜ ਤੋਂ ਇਲਾਵਾ ਸਾਡੀ ਵੈੱਬਸਾਈਟ www.DastarSira.com ਤੇ ਜਾ ਕੇ ਵੀ ਦੇਖ ਸਕਦੇ ਹੋ।ਤੁਸੀਂ ਸਾਡਾ ਕੰਮ ਦੇਖੋ ਫੇਰ ਸਾਡੇ ਨਾਲ ਸੰਪਰਕ ਕਰਨਾ।ਸੱਭ ਤੋਂ ਵੱਧ ਬਾਬੇ ਸਾਡੇ ਪੰਜਾਬ'ਚ ਅਤੇ ਸੱਭ ਤੋਂ ਵਧ ਧਰਮ ਪ੍ਰਚਾਰ ਸਾਡੇ ਪੰਜਾਬ ਵਿਚ ਹੋ ਰਿਹਾ ਹੈ ਪਰ ਕੀ ਤੁਸੀਂ ਕਦੇ ਦੇਖਿਆ ਕੋਈ 20 ਤੋਂ 25 ਸਾਲ ਦੇ ਨੌਜਵਾਨ ਕਦੀ ਸਮਾਗਮ ਸੁਣ ਕੇ ਬਾਹਰ ਆਉਂਦੇ ਹੋਣ। ਉਹ ਲੰਗਰ ਜਾ ਜੋੜਾ ਘਰ'ਚ ਜ਼ਰੂਰ ਸੇਵਾ ਕਰਦੇ ਹਨ ਪਰ ਸਮਾਗਮ ਚ ਬੈਠਣ ਨੂੰ ਕੋਈ ਰਾਜ਼ੀ ਨਹੀਂ ਹੁੰਦਾ। ਲੱਖਾਂ ਦੇ ਹਿਸਾਬ ਨਾਲ ਪੈਸੇ ਸਮਾਗਮਾਂ'ਚ ਬਰਬਾਦ ਹੋ ਰਹੇ ਨੇ ਪਰ ਅਸੀਂ ਆਪਣੇ ਇੱਕ ਨੌਜਵਾਨ ਨੂੰ ਸਾਡੇ ਗੁਰੂਆਂ ਦੀ ਕੁਰਬਾਨੀ ਬਾਰੇ ਨਹੀਂ ਦਸ ਸਕੇ।ਇਸ ਲਈ ਅੱਜ ਪ੍ਰਚਾਰ ਦੇ ਢੰਗ ਨੂੰ ਬਦਲਣ ਦੀ ਲੋੜ ਹੈ ਨੌਜਵਾਨ ਦੀ ਸੋਚ ਨੂੰ ਇੱਕ ਨੌਜਵਾਨ ਹੀ ਸਮਝ ਸਕਦਾ ਹੈ। ਅੱਜ ਸਾਡੀ ਕੌਮ ਦੀ ਪਨੀਰੀ ਨੂੰ ਸਾਂਭਣ ਦੀ ਲੋੜ ਹੈ।ਸਾਡਾ ਨਿਸ਼ਾਨਾ ਹੈ ਕਿ ਅਸੀਂ ਪੱਗ ਵਾਲਾ ਪੰਜਾਬ ਵਾਪਸ ਲੈ ਕੇ ਆਵਾਂਗੇ ਸਾਡੇ ਕੈਂਪਾਂ'ਚ ਨੌਜਵਾਨਾਂ ਦੀ ਅਥਾਹ ਗਿਣਤੀ ਦਸ ਰਹੀ ਹੈ ਗੁਰੂ ਸਾਡੀ ਮਿਹਨਤ ਨੂੰ ਜ਼ਰੂਰ ਫਲ ਲਾਏਗਾ।ਜੇ ਇਹੋ ਜਿਹਾ ਉਪਰਾਲਾ ਨਾ ਕੀਤਾ ਗਿਆ ਤਾਂ ਕਿਸੇ ਦਿਨ ਨੂੰ ਜਿਵੇਂ ਅੱਜ ਚਰਖੇ ਤੇ ਮਧਾਣੀਆਂ ਹਨ ਸਾਡੀ ਪੱਗ ਵੀ ਸਟੇਜਾਂ ਦਾ ਸਿੰਗਰ ਬਣ ਕੇ ਨਾ ਰਹਿ ਜਾਵੇਗੀ। ਇੱਕ ਗਲ ਹੋਰ ਹੈ ਕਿ ਸਾਡੀ ਮਦਦ ਕੋਈ ਵੀ ਸੰਤ ਬਾਬਾ ਨਹੀਂ ਕਰ ਰਿਹਾ ਹੈ ਜਿਨ੍ਹਾਂ ਨੂੰ ਆਪਣੇ ਡੇਰੇ ਬਣਾਉਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਤੇ ਵਿਦੇਸ਼ਾਂ'ਚੋ ਧਰਮ ਪ੍ਰਚਾਰ ਦੇ ਨਾਮ ਤੇ ਮੋਟਾ ਪੈਸਾ ਇਕੱਠਾ ਕਰ ਰਹੇ ਹਨ।ਕਈ ਵੀਰ ਜੋ ਧਾਰਮਿਕ ਜਥੇਬੰਦੀਆਂ ਦੇ ਆਗੂ ਹਨ ਉਨ੍ਹਾਂ ਸਾਨੂੰ ਭਰੋਸਾ ਵੀ ਦਿਵਾਇਆ ਪਰ ਅਜੇ ਤਕ ਕਿਸੇ ਦਾ ਕੋਈ ਜਵਾਬ ਨਹੀਂ ਆਇਆ।

ਵੀਰ ਜੀ ਪਹਿਲਾਂ ਤੁਸੀਂ ਸਾਡਾ ਕੰਮ ਦੇਖੋ ਸਾਡੀ ਵੈਬ ਸਾਈਟ ਹੈ : www.DastarSira.com ਫੇਸਬੁਕ ਤੋਂ ਵੀ ਤੁਸੀਂ ਸਾਡੀਆਂ ਗਤੀਵਿਧੀਆਂ ਇਸ ਲਿੰਕ ਤੇ ਜਾ ਕੇ http://www.facebook.com/dastarsira ਦੇਖ ਸਕਦੇ ਹੋ ਸਾਨੂੰ ਸਹਾਰੇ ਦੀ ਲੋੜ ਹੈ ਸਿੱਖ ਕੌਮ ਦਾ ਦਰਦ ਰੱਖਣ ਵਾਲੇ ਸਾਡੇ ਨਾਲ ਸੰਪਰਕ ਜ਼ਰੂਰ ਕਰਨ

ਦਾਸ Satnam singh dabrikhana 9779653008

0:14
380870942752166
2 months ago